ਰੇਜ਼ਰ
ਦਿੱਖ
ਰੇਜ਼ਰ ਇੱਕ ਅਜਿਹਾ ਸੰਦ ਹੈ ਜਿਸਦੀ ਵਰਤੋਂ ਸਰੀਰ ਤੋਂ ਵਾਧੂ ਵਾਲਾੰ ਨੂੰ ਸ਼ੇਵ ਕਰਨ ਲਈ ਕੀਤੀ ਜਾਂਦੀ ਹੈ। ਇਸਦੀਆਂ ਮੁੱਖ ਕਿਸਮਾਂ ਸਿੱਧਾ ਰੇਜ਼ਰ, ਡਿਸਪੋਸੇਬਲ ਰੇਜ਼ਰ ਅਤੇ ਬਿਜਲਈ ਰੇਜ਼ਰ ਹਨ।
ਤਾਂਬਾ ਯੁੱਗ ਵਿੱਚ ਰੇਜ਼ਰ ਦੀ ਵਰਤੋਂ ਸਬੰਧੀ ਕਈ ਪ੍ਰਮਾਣ ਮਿਲਦੇ ਹਨ ਪਰੰਤੂ ਆਧੁਨਿਕ ਰੇਜ਼ਰ ਦੀ ਕਾਢ 18ਵੀਂ ਸਦੀ ਦੌਰਾਨ ਹੋਈ ਅਤੇ 1930 ਵਿੱਚ ਬਿਜਲਈ ਰੇਜ਼ਰ ਦੀ ਕਾਢ ਵੀ ਕੱਢੀ ਗਈ। 21ਵੀਂ ਸਦੀ ਦੌਰਾਨ ਸੁਰੱਖਿਅਤ ਰੇਜ਼ਰਾਂ ਦੀ ਵਰਤੋਂ ਪੁਰਸ਼ ਤੇ ਇਸਤਰੀਆਂ ਦੋਵਾਂ ਦੁਆਰਾ ਹੀ ਕੀਤੀ ਜਾਣ ਲੱਗ ਪਈ।