ਸਮੱਗਰੀ 'ਤੇ ਜਾਓ

ਝੁੰਮਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਾਇਕੀ ਝੁੰਮਰ: ਇੱਕ ਝਲਕ

ਝੁੰਮਰ ਜਾਂ ਝੂਮਰ (ਸਰਾਇਕੀ:) جھمر ਮੁਲਤਾਨ ਅਤੇ ਬਲੋਚਸਤਾਨ, ਅਤੇ ਪਾਕਿਸਤਾਨ ਵਿੱਚ ਪੰਜਾਬ ਦੇ ਸਾਂਦਲਬਾਰ ਦੇ ਇਲਾਕਿਆਂ ਵਿੱਚ ਜਨਮਿਆ ਸੰਗੀਤ ਅਤੇ ਨਾਚ ਦਾ ਬੜਾ ਸਹਿਜ ਅਤੇ ਲੈਅਮਈ ਰੂਪ ਹੈ। ਝੂਮਰ ਦਾ ਮੂਲ ਝੂਮ ਹੈ। ਜੁੜੇ ਗੀਤ ਝੂਮਣ ਦਾ ਅਹਿਸਾਸ ਪੈਦਾ ਕਰਨ ਵਾਲੇ ਹੁੰਦੇ ਹਨ ਅਤੇ ਆਮ ਤੌਰ 'ਤੇ ਪਿਆਰ ਦੇ ਵਲਵਲਿਆਂ ਨਾਲ ਭਰਪੂਰ ਹੁੰਦੇ ਹਨ। ਇਹ ਖੇੜੇ ਦਾ ਨਾਚ ਹੈ[1] ਅਤੇ ਇਹ ਵਿਆਹ ਦੇ ਜਸ਼ਨਾਂ ਨੂੰ ਚਾਰ ਚੰਨ ਲਾ ਦਿੰਦਾ ਹੈ। ਇਹਦੇ ਐਕਸ਼ਨ ਪਸ਼ੂਆਂ ਅਤੇ ਜਨੌਰਾਂ ਦੀਆਂ ਚਾਲਾਂ ਦੀ ਪੁਨਰ-ਸਿਰਜਨਾ ਹੁੰਦੇ ਹਨ।

ਕਿਸਮਾਂ

[ਸੋਧੋ]
  • ਸਤਲੁਜ ਝੂਮਰ
  • ਬਿਆਸ ਝੂਮਰ
  • ਚਨਾਬ ਝੂਮਰ
  • ਮੁਲਤਾਨੀ ਝੂਮਰ
  • ਝੂਮਰ ਤਾਰੀ

ਹਵਾਲੇ

[ਸੋਧੋ]