ਖੋਰ (ਧਰਤ ਵਿਗਿਆਨ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਖੋਰ ਜਾਂ ਢਾਹ ਜਾਂ ਕਾਟ ਦਰਿਆਵਾਂ ਦਾ ਰੁੜ੍ਹਦਾ ਹੋਇਆ ਪਾਣੀ ਢਲਾਣ ਉੱਤੋਂ ਲੰਘਦਾ ਹੋਇਆ ਧਰਾਤਲ ਦੇ ਸਤਰ-ਨਿਰਮਾਣ ਦਾ ਕਾਰਜ ਕਰਦਾ ਹੈ। ਇਸ ਕੰਮ ਸਿਰਫ ਭੂ-ਖੋਰਣ ਨਾਲ ਹੀ ਹੋ ਸਕਦਾ ਹੈ। ਇਸ ਤਰ੍ਹਾਂ ਸਾਰਾ ਚਟਾਨੀ ਮਾਲ ਰੁੜ੍ਹਦਾ ਹੋਇਆ ਪਾਣੀ ਆਪਣੇ ਨਾਲ ਢੋਅ ਕੇ ਲੈ ਜਾਂਦਾ ਹੈ। ਨਦੀ ਵਿੱਚ ਇਹ ਮਾਲ ਤਿੰਨ ਤਰ੍ਹਾਂ ਰਲ਼ਿਆ ਹੁੰਦਾ ਹੈ।[1]
- ਸਥਗਿਤ ਮਾਲ
- ਮਿਸ਼ਰਤ ਮਾਲ
- ਕਰਸ਼ਤ ਮਾਲ
ਇਹਨਾਂ ਤਿੰਨਾ ਢੰਗਾਂ ਨਾਲ ਪਾਣੀ ਨਾਲ ਰਲਿਆ ਚੱਟਾਨੀ ਮਾਲ ਵੀ ਆਪਣੇ ਆਪ ਇੱਕ ਭੂ-ਖੋਰਣ ਬਲ ਹੈ। ਪਾਣੀ ਦਾ ਆਪਣਾ ਵੇਗ ਦੂਜਾ ਬਲ ਹੈ। ਇਹ ਦੋਵੇਂ ਸ਼ਕਤੀਆਂ ਰਲ ਕੇ ਭੂ-ਖੋਰਣ ਦਾ ਕੰਮ ਕਰਦੀਆਂ ਹਨ ਅਤੇ ਨਦੀ ਦੇ ਕਿਨਾਰੀਆਂ ਦਾ ਆਕਾਰ ਅਤੇ ਨੁਹਾਰ ਨਿਸ਼ਚਿਤ ਕਰਦੀਆਂ ਹਨ।
ਨਦੀ ਕਿਵੇਂ ਕੰਮ ਕਰਦੀ ਹੈ?
[ਸੋਧੋ]ਨਦੀਆਂ ਪਾਣੀ ਦਾ ਸਮੂਹ ਹਨ। ਇਹ ਵਿੱਚ ਕਾਰਬਨ ਡਾਈਆਕਸਾਈਡ ਵਰਗੀਆਂ ਭੂ-ਖੋਰਣ ਗੈਸਾਂ ਹੁੰਦੀਆਂ ਹਨ। ਪਾਣੀ ਤਰਲ ਪਦਾਰਥ ਹੈ ਜਿਸ ਕਰਕੇ ਇਹ ਗੈਸਾਂ ਸਮੇਤ ਚਟਾਨਾਂ ਦੀਆਂ ਤੇੜਾਂ ਜਾਂ ਦਰਾੜਾਂ ਵਿੱਚ ਆਸਾਨੀ ਨਾਲ ਪੁੱਜ ਕੇ ਇਹਨਾਂ ਨੂੰ ਮਿਸ਼ਰਤ ਮਾਲ ਵਿੱਚ ਬਦਲ ਦਿੰਦੀਆਂ ਹਨ। ਬਹੁਤ ਸਾਰੇ ਚੱਟਾਨੀ ਕਣ ਸਥਗਿਤ ਹੋ ਜਾਂਦੇ ਹਨ ਜਿਸ ਕਰਕੇ ਇਸ ਮਾਲ ਨੂੰ ਰੋੜ੍ਹ ਕੇ ਲੈ ਜਾਣਾ ਸੋਖਾ ਹੋ ਜਾਂਦਾ ਹੈ।
- ਨਦੀ ਦਾ ਭੂ-ਖੋਰਣ ਹੇਠ ਲਿਖੇ ਢੰਗ ਨਾਲ ਹੁੰਦਾ ਹੈ:
- ਨਦੀ ਦਾ ਚੱਟਾਨੀ ਮਾਲ ਹਾਸਲ ਕਰਨਾ।
- ਚੱਟਾਨੀ ਮਾਲ ਦਾ ਢੋਇਆ ਜਾਣਾ।
- ਚੱਟਾਨਾਂ ਦਾ ਆਪੋ ਵਿੱਚ ਤੇ ਨਦੀ ਦੇ ਤਲ ਉੱਤੇ ਰਗੜ ਕਾਰਜ ਦਾ ਹੋਣਾ।
- ਚਟਾਨੀ ਮਾਲ ਦਾ ਪਾਣੀ ਵਿੱਚ ਮਿਸ਼ਰਣ।
- ਛਿੱਜਣ ਦੇ ਕਾਰਜ ਕਰਕੇ ਚਟਾਨੀ ਸਮੂਹਾਂ ਦੀ ਤੋੜ-ਫੋੜ।
ਭੂ-ਮੰਡਲ ਉੱਪਰ ਫੈਲੀਆਂ ਹੋਈਆਂ ਕੁਦਰਤੀ ਨਾਲੀਆਂ ਹਨ। ਜਿਸ ਵੇਲੇ ਚਟਾਨੀ ਸਮੂਹ ਨਦੀ ਦੀ ਵਾਦੀ ਵਿੱਚ ਟੁਟ ਜਾਂਦੇ ਹਨ ਤਾਂ ਇਹਨਾਂ ਉੱਤੇ ਰੁੜ੍ਹਦੇ ਪਾਣੀ ਦਾ ਅਸਰ ਦੋ ਤਰ੍ਹਾਂ ਹੁੰਦਾ ਹੈ। ਬਰੀਕ ਮਾਲ ਤਾਂ ਪਾਣੀ ਵਿੱਚ ਘੁਲ ਮਿਲ ਜਾਂਦਾ ਹੈ ਜਿਸ ਨਾਲ ਪਾਣੀ ਗੰਧਲਾ ਜਿਹਾ ਲਗਦਾ ਹੈ। ਚਟਾਨੀ ਟੋਟੇ ਆਪੋ ਵਿੱਚ ਟਕਰਾਉਂਦੇ ਹਨ ਜਿਸ ਕਰਕੇ ਉਹਨਾਂ ਵਿੱਚ ਕੁਝ ਗੋਲ ਗੀਟਿਆਂ ਵਿੱਚ ਬਦਲ ਜਾਂਦੇ ਹਨ। ਨਦੀ ਦੀ ਢਲਾਣ ਅਤੇ ਰੁੜ੍ਹਦੇ ਹੋਏ ਪਾਣੀ ਦੇ ਵੇਗ ਕਰਕੇ ਇਹ ਮਾਲ ਨਦੀ ਦੇ ਤਲ ਉੱਤੇ ਧਰੀਕਿਆਂ ਜਾਂਦਾ ਹੈ ਜਿਸ ਕਰਕੇ ਭੂ-ਖੋਰ ਜਾਂ ਅਪਰਦਣ ਕਾਰਜ ਹੁੰਦਾ ਹੈ।
ਹਵਾਲੇ
[ਸੋਧੋ]- ↑ "Soil and water conservation". Principles of Soil Conservation and Management. Springer. 2010. p. 2. ISBN 978-90-481-8529-0.
{{cite book}}
: Unknown parameter|authors=
ignored (help)