9 ਮਾਰਚ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
9 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 68ਵਾਂ (ਲੀਪ ਸਾਲ ਵਿੱਚ 69ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 297 ਦਿਨ ਬਾਕੀ ਹਨ।
ਵਾਕਿਆ
ਸੋਧੋ- 1285 – ਦਿੱਲੀ ਦੇ ਮਾਮਲੁਕ ਰਾਜਵੰਸ਼ ਦੇ 9ਵੇਂ ਸੁਲਤਾਨ ਬਲਬਲ ਦੇ ਪੁੱਤਰ ਮੁਹੰਮਦ ਦੀ ਮੰਗੋਲ ਲੜਾਕਿਆਂ ਨੇ ਹੱਤਿਆ ਕੀਤੀ।
- 1562 – ਨੈਪਲਜ਼ ਵਿੱਚ ਪਬਲਿਕ ਵਿੱਚ ਚੁੰਮਣ ਕਰਨ 'ਤੇ ਪਾਬੰਦੀ ਲਾਈ ਗਈ ਤੇ ਇਸ ਜੁਰਮ ਦੀ ਸਜ਼ਾ 'ਮੌਤ' ਰੱਖੀ ਗਈ।
- 1783 – ਸਿੱਖਾਂ ਦਾ ਦਿੱਲੀ ਵਿੱਚ ਹੌਜ਼ ਖ਼ਾਸ ਇਲਾਕੇ ਉਤੇ ਕਬਜ਼ਾ।
- 1796 – ਨਪੋਲੀਅਨ ਬੋਨਾਪਾਰਟ ਨੇ ਆਪਣੀ ਪਹਿਲੀ ਪਤਨੀ ਨਾਲ ਸ਼ਾਦੀ ਕੀਤੀ।
- 1846 – ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਸੰਧੀ।
- 1861 – ਅਮਰੀਕਾ ਦੀ ਹਕੂਮਤ ਨੇ 50, 100, 500 ਅਤੇ 1000 ਡਾਲਰ ਦੇ ਨੋਟ ਛਾਪਣ ਦੀ ਮਨਜ਼ੂਰੀ ਦਿਤੀ।
- 1882 – ਨਕਲੀ ਦੰਦਾਂ ਦਾ ਪੇਟੇਂਨ ਕੀਤਾ ਗਿਆ।
- 1916 – ਜਰਮਨੀ ਨੇ ਪੁਰਤਗਾਲ ਵਿਰੁੱਧ ਜੰਗ ਦਾ ਐਲਾਨ ਕੀਤਾ।
- 1946 – ਟੈੱਡ ਵਿਲੀਅਮ ਨੂੰ ਮੈਕਸੀਕਨ ਲੀਗ ਵਿੱਚ ਖੇਡਣ ਵਾਸਤੇ 5 ਲੱਖ ਡਾਲਰ ਦੀ ਪੇਸ਼ਕਸ਼ ਹੋਈ (ਜੋ ਉਸ ਨੇ ਠੁਕਰਾ ਦਿਤੀ)।
- 1959 – ਕੁੜੀਆਂ ਦੀ ਮਸ਼ਹੂਰ ਡੌਲ 'ਬਾਰਬੀ' ਦੀ ਵੇਚ ਸ਼ੁਰੂ ਹੋਈ।
- 1961 – ਸਪੂਤਨਿਕ-9 ਨੂੰ ਸਫਲਤਾ ਨਾਲ ਪੁਲਾੜ 'ਚ ਲਾਂਚ ਕੀਤਾ।
- 1966 – ਕਾਂਗਰਸ ਵਲੋਂ ਪੰਜਾਬੀ ਸੂਬਾ ਬਣਾਉਣ ਵਾਸਤੇ ਪਤਾ ਪਾਸ।
- 1979 – ਫਰਾਂਸ ਨੇ ਮੁਰੌਰਾ ਟਾਪੂ 'ਤੇ ਪ੍ਰਮਾਣੂੰ ਪਰੀਖਣ ਕੀਤਾ।
- 1987 – ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ।
- 1985 – ਪੰਜਾਬ ਨੂੰ ਮਨਾਹੀ ਵਾਲਾ ਇਲਾਕਾ ਕਰਾਰ ਦੇ ਦਿਤਾ ਗਿਆ।
- 1986 – ਸੇਟੇਲਾਈਟ ਆਧਾਰਿਤ ਪਹਿਲੇ ਟੈਲੀਫੋਨ ਕਮਿਉਨੀਕੇਸ਼ਨ ਨੈੱਟਵਰਕ ਇਟੀਨੇਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ।
- 1994 – ਆਇਰਿਸ਼ ਰੀਪਬਲੀਕਨ ਆਰਮੀ (ਆਈ.ਆਰ.ਏ.) ਨੇ ਹੀਥਰੋ ਹਵਾਈ ਅੱਡੇ 'ਤੇ ਮੌਰਟਰ ਬੰਬਾਂ ਨਾਲ ਹਮਲਾ ਕੀਤਾ।
- 1996 – ਪੁਲਾੜ ਯਾਨ ਐਸ. ਟੀ. ਐਸ-75, ਕੋਲੰਬੀਆ 19, ਪ੍ਰਿਥਵੀ 'ਤੇ ਪਰਤਿਆ।
- 2006 – ਸੈਟਰਨ ਦੇ ਇੱਕ ਚੰਨ ਐਨਸੀਲਾਡਸ 'ਤੇ ਠੋਸ ਰੂਪ ਵਿੱਚ ਪਾਣੀ ਲਭਿਆ।
ਜਨਮ
ਸੋਧੋ- 1951 – ਭਾਰਤੀ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਜਨਮ।
- 1934 – ਰੂਸੀ ਪੁਲਾੜ ਯਾਤਰੀ ਯੂਰੀ ਗਗਾਰਿਨ ਦਾ ਜਨਮ। (ਮੌਤ 1968)